ਸਿਹਤ ਸੰਭਾਲ ਬਾਰੇ ਫੈਸਲੇ, ਜੇ ਤੁਸੀਂ ਆਪਣੇ ਲਈ ਨਹੀਂ ਬੋਲ ਸਕਦੇ

ਤੁਹਾਨੂੰ ਹਮੇਸ਼ਾ ਆਪਣੀ ਸਿਹਤ-ਸੰਭਾਲ ਸੰਬੰਧੀ ਫੈਸਲੇ ਲੈਣ ਲਈ ਕਿਹਾ ਜਾਵੇਗਾ ਜਦੋਂ ਤੱਕ ਤੁਸੀਂ ਆਪਣੀ ਸੰਭਾਲ ਦੇ ਵਿਕਲਪਾਂ ਬਾਰੇ ਜਾਣਕਾਰੀ ਨੂੰ ਸਮਝ ਸਕਦੇ ਹੋ ਅਤੇ ਆਪਣੀਆਂ ਇੱਛਾਵਾਂ ਦੂਜਿਆਂ ਨੂੰ ਦੱਸ ਸਕਦੇ ਹੋ l ਪਰ ਜੇ ਤੁਸੀਂ ਇੰਨੇ ਬਿਮਾਰ ਹੋ ਕਿ ਆਪ ਫੈਸਲਾ ਨਹੀਂ ਕਰ ਸਕਦੇ ਅਤੇ ਆਪਣੇ ਲਈ ਨਹੀਂ ਬੋਲ ਸਕਦੇ ਤਾਂ ਤੁਹਾਨੂੰ ਕਿਸੇ ਹੋਰ ਦੀ ਲੋੜ ਪਵੇਗੀ ਜਿਹੜਾ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨਾਲ ਗੱਲ ਕਰੇ ਅਤੇ ਤੁਹਾਡੇ ਲਈ ਫੈਸਲੇ ਲਵੇ। ਇਹ ਤੁਹਾਡਾ ਫ਼ੈਸਲਾ ਕਰਨ ਵਾਲਾ ਬਦਲਵਾਂ ਵਿਅਕਤੀ ਹੈ।

ਕਿਸੇ ਹੋਰ ਨੂੰ ਆਪਣੀ ਜਗ੍ਹਾ ਤੇ ਫ਼ੈਸਲੇ ਲੈਣ ਲਈ ਨਿਯੁਕਤ ਕਰਨਾ, ਜੇ ਤੁਸੀਂ ਆਪ ਇਹ ਨਹੀਂ ਕਰ ਸਕਦੇ, ਅਡਵਾਂਸ ਕੇਅਰ ਪਲੈਨਿੰਗ ਦਾ ਇੱਕ ਅਹਿਮ ਹਿੱਸਾ ਹੈ।

ਤੁਹਾਡੇ ਵੱਲੋਂ ਪ੍ਰਗਟ ਕੀਤੀਆਂ ਗਈਆਂ ਕਦਰਾਂ ਕੀਮਤਾਂ, ਇੱਛਾਵਾਂ ਅਤੇ ਵਿਸ਼ਵਾਸ, ਅਡਵਾਂਸ ਕੇਅਰ ਪਲੈਨਿੰਗ ਦੌਰਾਨ ਪ੍ਰਗਟ ਕੀਤੀਆਂ ਗੱਲਾਂ ਦੀ ਤਰ੍ਹਾਂ, ਤੁਹਾਡੇ ਫੈਸਲੇ ਕਰਨ ਵਾਲੇ ਬਦਲਵੇਂ ਵਿਅਕਤੀਆਂ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਇਸ ਗੱਲ ਵਿੱਚ ਮਦਦ ਕਰਨਗੇ ਕਿ ਉਹ ਤਹਾਡੀ ਦੇਖਭਾਲ ਲਈ ਅਜੇਹੇ ਫੈਸਲੇ ਕਰਨ ਜਿਹੜੇ, ਜੋ ਕੁਝ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੈ, ਉਸਦੇ ਅਨੁਕੂਲ ਹੋਣ। ਤੁਹਾਡੇ ਲਈ ਫੈਸਲੇ ਕਰਨ ਵਾਲਾ ਬਦਲਵਾਂ ਵਿਅਕਤੀ ਇਹ ਜਾਣਨ ਲਈ ਤੁਹਾਡੀ ਜ਼ਿੰਦਗੀ ਨਾਲ ਸੰਬੰਧਤ ਹੋਰ ਲੋਕਾਂ ਨਾਲ ਵੀ ਸਲਾਹ ਕਰ ਸਕਦਾ ਹੈ ਕਿ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ ਅਤੇ ਤੁਸੀਂ ਕਿਹੋ ਜਿਹੀ ਦੇਖਭਾਲ ਚਾਹੁੰਦੇ ਹੋ।

ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀਆਂ ਬਾਰੇ

ਹਰੇਕ ਸੈਕਸ਼ਨ ਤੇ ਜਾਣ ਲਈ ਹੇਠਾਂ ਲਿੰਕ ਤੇ ਕਲਿੱਕ ਕਰੋ

ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਦੇ ਫਰਜ਼

ਜੇ ਕਿਸੇ ਫੈਸਲੇ ਦੀ ਲੋੜ ਹੈ ਅਤੇ ਤੁਹਾਡੀ ਯੋਗਤਾ ਘੱਟ ਗਈ ਹੈ, ਮਿਸਾਲ ਦੇ ਤੌਰ ਤੇ ਡਿਮੈਂਸ਼ੀਆ ਕਰਕੇ, ਤਾਂ ਵੀ ਉਹਨਾਂ ਨੂੰ ਤੁਹਾਡੇ ਕੋਲੋਂ ਤੁਹਾਡੀਆਂ ਇੱਛਾਵਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਤੁਹਾਡੇ ਨਾਲ ਸਭ ਤੋਂ ਵੱਧ ਸਲਾਹ ਕਰਨ ਦੇ ਨਾਲ ਨਾਲ, ਤੁਹਾਡੇ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਫੈਸਲੇ ਕਰਦੇ ਸਮੇਂ ਤੁਹਾਡੇ ਵੱਲੋਂ ਪਹਿਲਾਂ ਤੋਂ ਪ੍ਰਗਟ ਕੀਤੀਆਂ ਗਈਆਂ ਇੱਛਾਵਾਂ ਜਾਂ ਨਿਰਦੇਸ਼ਾਂ ਤੇ ਗੌਰ ਕਰੇ।

  • ਤੁਹਾਡੇ ਜਾਣੇ-ਪਛਾਣੇ ਵਿਸ਼ਵਾਸ ਅਤੇ ਕਦਰਾਂ-ਕੀਮਤਾਂ ।
  • ਕੀ ਇਲਾਜ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।
  • ਕੀ ਇਲਾਜ ਤੋਂ ਬਗੈਰ ਤੁਹਾਡੀ ਸਿਹਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।
  • ਕੀ ਇਲਾਜ ਦਾ ਫਾਇਦਾ ਨੁਕਸਾਨ ਦੇ ਖਤਰੇ ਨਾਲੋਂ ਜ਼ਿਆਦਾ ਹੈ।
  • ਕੀ ਕੋਈ ਘੱਟ ਦਖਲ ਵਾਲੀ ਦੇਖਭਾਲ ਤੁਹਾਡੇ ਲਈ ਬਰਾਬਰ ਦੀ ਲਾਹੇਵੰਦ ਹੋਵੇਗੀ।

ਇੱਕ ਚੰਗੇ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਦੀ ਚੋਣ ਕਿਵੇਂ ਕੀਤੀ ਜਾਵੇ

ਤੁਹਾਡਾ ਫ਼ੈਸਲਾ ਲੈਣ ਵਾਲਾ ਬਦਲਵਾਂ ਵਿਅਕਤੀ ਤੁਹਾਡੇ ਲਈ ਤੁਹਾਡੀ ਤਰਫੋਂ ਬੋਲੇਗਾ ਜਦੋਂ ਤੁਸੀਂ ਆਪਣੇ ਲਈ ਬੋਲਣ ਤੋਂ ਅਸਮਰਥ ਹੋਵੋ। ਉਹ ਡਾਕਟਰੀ ਦੇਖਭਾਲ ਜਾਂ ਇਲਾਜਾਂ ਲਈ ਸਹਿਮਤੀ ਦੇਣਗੇ ਅਤੇ ਇਹ ਤਸੱਲੀ ਕਰਨਗੇ ਕਿ ਤੁਹਾਡੀਆਂ ਇੱਛਾਵਾਂ ਬਾਰੇ ਜਾਣਕਾਰੀ ਪਤਾ ਹੈ। ਉਨ੍ਹਾਂ ਨੂੰ ਤੁਹਾਡੀਆਂ ਇੱਛਾਵਾਂ ਅਤੇ ਨਿਰਦੇਸ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

  • ਤੁਹਾਨੂੰ ਚੰਗੀ ਤਰਾਂ ਜਾਣਦਾ ਹੋਵੇ ਅਤੇ ਤੁਹਾਡੀਆਂ ਕਦਰਾਂ-ਕੀਮਤਾਂ, ਵਿਸਵਾਸ਼ ਅਤੇ ਇੱਛਾਵਾਂ ਨੂੰ ਸਮਝਦਾ ਹੋਵੇ
  • ਤੁਹਾਡੀਆਂ ਇੱਛਾਵਾਂ ਅਤੇ ਨਿਰਦੇਸ਼ਾਂ ਦਾ ਸਨਮਾਨ ਕਰੇ (ਇਹ ਕਾਨੂੰਨਨ ਜ਼ਰੂਰੀ ਹੈ), ਭਾਵੇਂ ਉਸ ਦੀ ਰਾਇ ਇਸ ਤੋਂ ਅਲੱਗ ਹੀ ਕਿਉਂ ਨਾ ਹੋਵੇ ;
  • ਸੰਕਟ ਦੀ ਸਥਿਤੀ ਵਿੱਚ ਵੀ ਸ਼ਾਂਤ ਰਹੇ ;
  • ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ ਨਾਲ ਤੁਹਾਡੀ ਤਰਫੋਂ ਗੱਲਬਾਤ ਕਰ ਸਕੇ, ਅਤੇ ਕਿਸੇ ਦਬਾਅ ਹੇਠ ਕਿਸੇ ਇਲਾਜ ਨੂੰ ਸਵੀਕਾਰ ਨਾ ਕਰੇ ਜਿਸ ਬਾਰੇ ਉਸਨੂੰ ਪਤਾ ਹੈ ਕਿ ਤੁਸੀਂ ਨਹੀਂ ਚਾਹੋਗੇ;
  • ਵਿਵਾਦ ਜਾਂ ਮਤਭੇਦ ਨੂੰ ਚੰਗੀ ਤਰਾਂ ਸੁਲਝਾ ਸਕੇ ;
  • ਜ਼ਿੰਮੇਵਾਰੀ ਸੰਭਾਲਣ ਲਈ ਰਾਜ਼ੀ ਅਤੇ ਉਪਲਬਧ ਹੈ।

ਸੋਚੋ ਕਿ ਕਿਹੜਾ ਵਿਅਕਤੀ ਤੁਹਾਡੇ ਲਈ ਸਭ ਤੋਂ ਵਧੀਆ ਬੋਲ ਸਕਦਾ ਹੈ।

ਪ੍ਰਤੀਨਿਧਤਾ ਇਕਰਾਰਨਾਮੇ: ਨੋਟ- ਬੀ. ਸੀ. ਵਿੱਚ ਤੁਹਾਡਾ ਫੈਸਲੇ ਲੈਣ ਵਾਲਾ ਬਦਲਵਾਂ ਵਿਅਕਤੀ ਚੁਣਨ ਦਾ ਇੱਕ ਹੀ ਤਰੀਕਾ ਹੈ- ਪ੍ਰਤੀਨਿਧਤਾ ਇਕਰਾਰਨਾਮੇ ਦੁਆਰਾ ਪ੍ਰਤੀਨਿਧੀ ਨਿਯੁਕਤ ਕਰਕੇ। ਪ੍ਰਤੀਨਿਧਤਾ ਇਕਰਾਰਨਾਮਾ .

ਕੀ ਤੁਸੀਂ ਜਾਣਦੇ ਹੋ?

ਸਹਿਣਸ਼ੀਲ ਮੁਖਤਿਆਰਨਾਮਾ ਸਿਹਤ ਮਾਮਲਿਆਂ ਨਾਲ ਸੰਬੰਧਤ ਨਹੀਂ ਹੁੰਦਾ। ਜਿਸ ਵਿਅਕਤੀ ਨੂੰ ਤੁਸੀਂ ਸਹਿਣਸ਼ੀਲ ਮੁਖਤਿਆਰਨਾਮਾ ਹੇਠ ਨਿਯੁਕਤ ਕਰਦੇ ਹੋ (ਤੁਹਾਡਾ ਮੁਖਤਿਆਰ), ਉਹ ਤੁਹਾਡੇ ਕਾਨੂੰਨੀ ਅਤੇ ਵਿੱਤੀ ਮਾਮਲਿਆਂ ਨੂੰ ਨਜਿੱਠ ਸਕਦਾ ਹੈ ਪਰ ਤੁਹਾਡੇ ਲਈ ਸਿਹਤ ਅਤੇ ਨਿੱਜੀ ਸੰਭਾਲ ਦੇ ਫੈਸਲੇ ਨਹੀਂ ਕਰ ਸਕਦਾ।

ਜਦੋਂ ਫੈਸਲੇ ਕਰਨ ਦੀ ਲੋੜ ਹੁੰਦੀ ਹੈ

ਬੀ.ਸੀ. ਵਿੱਚ ਤੁਹਾਡਾ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਾ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਦਾ ਪਤਾ ਲਗਾਉਣ ਲਈ ਚਾਰ ਨਿਰਧਾਰਿਤ ਪੜਾਵਾਂ ਦੀ ਪਾਲਣਾ ਕਰੇਗਾ। ਹੇਠਾਂ ਦਿਖਾਈ ਦਿੰਦਾ ਚਿਤਰ ਇਹਨਾਂ ਪੜਾਵਾਂ ਨੂੰ ਦਰਸਾਉਣ ਵਿੱਚ ਮਦਦ ਕਰਦਾ ਹੈ, ਅਤੇ ਸੱਜੇ ਪਾਸੇ ਦਿੱਤੀ ਵਲਦਾਰ ਤਸਵੀਰ ਹੋਰ ਵੇਰੇਵੇ ਦਿੰਦੀ ਹੈ।

ਜੇ ਤੁਸੀ ਆਪਣੇ ਵਾਸਤੇ ਫੈਸਲੇ ਕਰਨ ਲਈ ਮਾਨਸਿਕ ਤੌਰ ਤੇ ਅਸਮਰੱਥ ਹੋ ਅਤੇ ਤੁਹਾਡੇ ਕੋਲ ਕੋਈ ਹੋਰ ਕਾਨੂੰਨੀ ਦਸਤਾਵੇਜ਼ ਨਹੀਂ ਹਨ, ਤਾਂ ਬੀ.ਸੀ. ਸੁਪਰੀਮ ਕੋਰਟ ਤੁਹਾਡੇ ਲਈ ਨਿੱਜੀ, ਡਾਕਟਰੀ, ਕਾਨੂੰਨੀ ਅਤੇ ਵਿੱਤੀ ਫੈਸਲੇ ਕਰਨ ਲਈ ਇੱਕ ਕਮੇਟੀ ਨਿਯੁਕਤ ਕਰ ਸਕਦੀ ਹੈ। ਇੱਕ ਕਮੇਟੀ ਇੱਕ ਜਾਂ ਵਧੇਰੇ ਲੋਕਾਂ (ਜਿਵੇਂ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਦੋਸਤ) ਜਾਂ ਸੰਸਥਾਵਾਂ ਜਿਵੇਂ ਬੀ.ਸੀ. ਦੇ ਜਨਤਕ ਸਰਪ੍ਰਸਤ ਅਤੇ ਟਰੱਸਟੀਜ਼ (ਪਬਲਿਕ ਗਾਰਡੀਅਨ ਐਂਡ ਟਰੱਸਟੀਜ਼ ਆਫ ਬੀਸੀ) ਦੀ ਬਣੀ ਹੁੰਦੀ ਹੈ l ਇੱਕ ਵਾਰ ਜੇ ਕਮੇਟੀ ਦਾ ਗਠਨ ਹੋ ਜਾਵੇ ਤਾਂ ਸਿਹਤ-ਸੰਭਾਲ ਪ੍ਰਦਾਤਾ ਨੂੰ ਕਮੇਟੀ ਤੋਂ ਸਹਿਮਤੀ ਲੈਣੀ ਚਾਹੀਦੀ ਹੈ l

ਇਹ ਆਮ ਤੌਰ ਤੇ ਅਡਵਾਂਸ ਕੇਅਰ ਪਲੈਨਿੰਗ ਵਿੱਚ ਇੱਕ ਆਖਰੀ ਹੀਲਾ ਹੈ, ਕਿਉਂਕਿ:

  • ਕਮੇਟੀ ਨਿਯੁਕਤ ਕਰਨੀ ਲੰਬੀ ਅਤੇ ਮਹਿੰਗੀ ਪ੍ਰਕਿਰਿਆ ਹੋ ਸਕਦੀ ਹੈ, ਇਸਨੂੰ ਵਾਪਸ ਕਰਨਾ ਔਖਾ ਹੈ, ਅਤੇ ਵਿਅਕਤੀ ਆਪਣੇ ਫੈਸਲੇ ਕਰਨ ਦੇ ਅਧਿਕਾਰ ਖੋ ਬੈਠਦਾ ਹੈ।
  • ਇੱਕ ਵਾਰ ਕਮੇਟੀ ਨਿਯੁਕਤ ਹੋਣ ਤੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਉਹ ਫੈਸਲੇ ਕਰਨ ਵੇਲੇ ਸਭ ਤੋਂ ਪਹਿਲਾਂ ਇਸਦੇ ਨਾਲ ਹੀ ਸੰਪਰਕ ਕਰਨ।

ਕਮੇਟੀਸ਼ਿਪ ਬਾਰੇ ਵਧੇਰੇ ਜਾਣਕਾਰੀ ਇੱਥੇ ਪੜ੍ਹੋ Peopleslawschool.ca.

ਤੁਹਾਡਾ ਪ੍ਰਤੀਨਿਧੀ ਉਹ ਵਿਅਕਤੀ ਹੁੰਦਾ ਹੈ ਜਿਸਨੂੰ ਤੁਸੀਂ ਇੱਕ ਪ੍ਰਤੀਨਿਧਤਾ ਇਕਰਾਰਨਾਮਾ ਵਿੱਚ ਇਸ ਉਦੇਸ਼ ਨਾਲ ਨਿਯੁਕਤ ਕਰਦੇ ਹੋ ਕਿ ਉਹ ਉਸ ਸਮੇਂ ਤੁਹਾਡੇ ਲਈ ਨਿੱਜੀ ਅਤੇ ਸਿਹਤ ਸੰਭਾਲ ਦੇ ਫੈਸਲੇ ਲਵੇ ਜਦੋ ਤੁਸੀਂ ਇਹ ਫ਼ੈਸਲੇ ਖੁਦ ਨਹੀਂ ਲੈ ਸਕਦੇ।

ਪ੍ਰਤੀਨਿਧੀਆਂ ਬਾਰੇ

ਤੁਸੀਂ ਆਪਣੇ ਪ੍ਰਤੀਨਿਧਤਾ ਇਕਰਾਰਨਾਮੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਲੋਕਾਂ ਨੂੰ ਪ੍ਰਤੀਨਿਧੀ ਵਜੋਂ ਚੁਣ ਸਕਦੇ ਹੋ। ਤੁਸੀਂ ਬਦਲਵਾਂ ਪ੍ਰਤੀਨਿਧੀ ਵੀ ਨਿਯੁਕਤ ਕਰ ਸਕਦੇ ਹੋ ਜਿਹੜਾ ਉਦੋਂ ਕੰਮ ਕਰੇਗਾ ਜਦੋਂ ਤੁਹਾਡਾ ਪ੍ਰਤੀਨਿਧੀ ਕੰਮ ਕਰਨ ਤੋਂ ਅਸਮਰਥ ਹੋਵੇ।

ਪ੍ਰਤੀਨਿਧਤਾ ਇਕਰਾਰਨਾਮਾ ਇੱਕ ਕਾਨੂੰਨੀ ਦਸਤਾਵੇਜ਼ ਹੈ, ਪਰ ਪ੍ਰਤੀਨਿਧਤਾ ਇਕਰਾਰਨਾਮਾ ਤਿਆਰ ਕਰਨ ਲਈ ਤੁਹਾਨੂੰ ਕਿਸੇ ਵਕੀਲ ਜਾਂ ਨੋਟਰੀ ਦੀ ਜ਼ਰੂਰਤ ਨਹੀਂ ਹੁੰਦੀ।

प्रतिनिधित्व समझौता एक कानूनी दस्तावेज है, लेकिन आपको प्रतिनिधित्व समझौते को तैयार करने के लिए वकील या नोटरी की आवश्यकता नहीं है।

ਪ੍ਰਤੀਨਿਧਤਾ ਇਕਰਾਰਨਾਮਾ ਤਿਆਰ ਕਰਨ ਲਈ ਕੀ ਲੋੜਾਂ ਹਨ, ਇਹ ਜਾਣਨ ਲਈ ਇੱਥੇ ਦੇਖੋ।

ਜਦੋਂ ਤੁਸੀਂ ਇਹ ਜਾਣ ਲਿਆ ਕਿ ਤੁਸੀਂ ਕਿਸਨੂੰ ਆਪਣਾ ਪ੍ਰਤੀਨਿਧੀ ਬਣਾਉਣਾ ਚਾਹੁੰਦੇ ਹੋ, ਤਾਂ ਉਸ ਨਾਲ ਗੱਲ ਕਰੋ ਅਤੇ ਸਿਹਤ ਸੰਭਾਲ ਬਾਰੇ ਆਪਣੀਆਂ ਇੱਛਾਵਾਂ ਸਾਂਝੀਆਂ ਕਰੋ।

ਪ੍ਰਤੀਨਿਧਤਾ ਇਕਰਾਰਨਾਮੇ ਦੀਆਂ ਦੋ ਕਿਸਮਾਂ ਹਨ:

  1. ਇਨਹੈਂਸਡ ਪ੍ਰਤੀਨਿਧਤਾ ਇਕਰਾਰਨਾਮੇ (ਸੈਕਸ਼ਨ 9) ਰਾਹੀਂ ਨਿਯੁਕਤ ਕੀਤਾ ਗਿਆ ਪ੍ਰਤੀਨਿਧੀ
  2. ਸਟੈਂਡਰਡ ਪ੍ਰਤੀਨਿਧਤਾ ਇਕਰਾਰਨਾਮੇ (ਸੈਕਸ਼ਨ 7) ਰਾਹੀਂ ਨਿਯੁਕਤ ਕੀਤਾ ਗਿਆ ਪ੍ਰਤੀਨਿਧੀ
  1. सेक्‍शन 9 प्रतिनिधित्व समझौते द्वारा नियुक्तप्रतिनिधि
  2. सेक्‍शन 7 प्रतिनिधित्व समझौते द्वारा नियुक्तप्रतिनिधि

 

ਐਨਹੈਂਸਡ ਪ੍ਰਤੀਨਿਧਤਾ ਇਕਰਾਰਨਾਮੇ ਬਾਰੇ ਹੋਰ ਜਾਣਕਾਰੀ ਲੈਣ ਲਈ, ਸਾਡਾ ਤਿੰਨ-ਭਾਗਾਂ ਵਾਲਾ ਸਰੋਤ ਦੇਖੋ :

  1. ਐਨਹੈਂਸਡ ਪ੍ਰਤੀਨਿਧਤਾ ਇਕਰਾਰਨਾਮੇ (ਸੈਕਸ਼ਨ 9) ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ?
    अंग्रेजी | सरल चीनी | ारंपरिक चीन | पंजाबी | हिन्दी
  2. ਤੁਹਾਨੂੰ ਐਨਹੈਂਸਡ ਪ੍ਰਤੀਨਿਧਤਾ ਇਕਰਾਰਨਾਮੇ ਵਿੱਚ ਪ੍ਰਤੀਨਿਧੀ ਬਣਨ ਵਾਸਤੇ ਕੀ ਕੁੱਝ ਜਾਣਨ ਦੀ ਜ਼ਰੂਰਤ ਹੈ ?
    अंग्रेजी | सरल चीनी | ारंपरिक चीन | पंजाबी
    | हिन्दी
  3. ਬੀ. ਸੀ. ਸਰਕਾਰ ਦੇ ਐਨਹੈਂਸਡ ਪ੍ਰਤੀਨਿਧਤਾ ਇਕਰਾਰਨਾਮੇ (ਸੈਕਸ਼ਨ 9) ਦੇ ਫਾਰਮ ਭਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ (ਗਾਈਡਡ ਟੂਰ ).
    अंग्रेजी | सरल चीनी | ारंपरिक चीन | पंजाबी | हिन्दी

An ਅਡਵਾਂਸ ਡਾਇਰੈਕਟਿਵ ਤੁਹਾਡੇ ਵੱਲੋਂ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਨੂੰ ਖ਼ਾਸ ਸਿਹਤ ਸੰਭਾਲ ਇਲਾਜਾਂ ਬਾਰੇ ਨਿਰਦੇਸ਼ਾਂ ਦਾ ਇੱਕ ਕਾਨੂੰਨੀ ਦਸਤਾਵੇਜ਼ ਹੈ ਕਿ ਕਿਹੜੇ ਇਲਾਜ ਤੁਸੀਂ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ। ਇਹਨਾਂ ਨਿਰਦੇਸ਼ਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਤੁਸੀਂ ਆਪਣੇ ਲਈ ਫੈਸਲੇ ਕਰਨ ਤੋਂ ਅਸਮਰਥ ਹੋ ਅਤੇ ਕੋਈ ਪ੍ਰਤੀਨਿਧੀ ਨਿਯੁਕਤ ਨਹੀਂ ਕੀਤਾ ਗਿਆ*।

ਅਡਵਾਂਸ ਡਾਇਰੈਕਟਿਵਜ਼ ਬਾਰੇ

ਅਡਵਾਂਸ ਡਾਇਰੈਕਟਿਵ ਕੇਵਲ ਇੱਕ ਖਾਸ ਇਲਾਜ ਨਾਲ ਸੰਬੰਧਤ ਹੁੰਦਾ ਹੈ; ਅਡਵਾਂਸ ਡਾਇਰੈਕਟਿਵ ਵਿੱਚ ਇਹ ਦਰਜ ਨਾ ਕਰੋ ਕਿ ਤੁਹਾਡੀਆਂ ਆਮ ਇਛਾਵਾਂ ਕੀ ਹਨ ਜਾਂ ਤੁਹਾਡੇ ਲਈ ਜ਼ਿੰਦਗੀ ਵਿੱਚ ਕਿਹੜੀ ਚੀਜ਼ ਸਭ ਤੋਂ ਮਹੱਤਵਪੂਰਣ ਹੈ। ਇਹ ਜਾਣਕਾਰੀ ਤੁਸੀਂ ਅਡਵਾਂਸ ਕੇਅਰ ਪਲੈਨ ਵਿੱਚ ਦਰਜ ਕਰ ਸਕਦੇ ਹੋ।

ਤੁਹਾਡੇ ਅਡਵਾਂਸ ਡਾਇਰੈਕਟਿਵ ਵਿੱਚ ਨਿਰਦੇਸ਼ ਸਪੱਸ਼ਟ ਰੂਪ ਵਿੱਚ ਹੋਣੇ ਚਾਹੀਦੇ ਹਨ ਕਿ ਤੁਸੀਂ ਕਿਹੜੇ ਇਲਾਜ ਕਰਾਉਣਾ ਚਾਹੁੰਦੇ ਹੋ ਜਾਂ ਨਹੀਂ ਕਰਾਉਣਾ ਚਾਹੁੰਦੇ। ਅਡਵਾਂਸ ਡਾਇਰੈਕਟਿਵ ਤਿਆਰ ਕਰਨ ਬਾਰੇ ਵਧੇਰੇ ਜਾਣਕਾਰੀ ਅਤੇ ਹੋਰ ਲੋੜਾਂ ਲਈ ਇੱਥੇ ਦੇਖੋ।

ਅਡਵਾਂਸ ਡਾਇਰੈਕਟਿਵ ਵਿੱਚ ਹਰ ਸੰਭਵ ਫੈਸਲਾ ਸ਼ਾਮਲ ਕਰਨਾ ਮੁਸ਼ਕਲ ਹੈ। ਜੇ ਤੁਹਾਡਾ ਅਡਵਾਂਸ ਡਾਇਰੈਕਿਟ ਸਪੱਸ਼ਟ ਨਹੀਂ ਹੈ ਜਾਂ ਇਸ ਵਿੱਚ ਤੁਹਾਡੀ ਖਾਸ ਹਾਲਤ ਦਾ ਜ਼ਿਕਰ ਨਹੀਂ ਹੈ, ਤਾਂ ਤੁਹਾਡਾ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਾ ਤੁਹਾਡੇ ਪ੍ਰਤੀਨਿਧੀ ਜਾਂ ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਨੂੰ ਸਹਿਮਤੀ ਲਈ ਪੁੱਛੇਗਾ। ਇਸ ਕਰਕੇ, ਅਡਵਾਂਸ ਡਾਇਰੈਕਟਿਵ ਹੋਣ ਦੇ ਬਾਵਜੂਦ ਵੀ, ਇਹ ਸੋਚ ਵਿਚਾਰ ਕਰਨੀ ਜ਼ਰੂਰੀ ਹੈ ਕਿ ਤੁਹਾਡਾ ਫੈਸਲੇ ਲੈਣ ਵਾਲਾ ਬਦਲਵਾਂ ਵਿਅਕਤੀ ਕੌਣ ਹੋਵੇਗਾ!

*ਜੇ ਤੁਹਾਡੇ ਕੋਲ ਇੱਕ ਪ੍ਰਤੀਨਿਧਤਾ ਇਕਰਾਰਨਾਮਾ ਅਤੇ ਇੱਕ ਅਡਵਾਂਸ ਡਾਇਰੈਕਟਿਵ ਦੋਵੇਂ ਹਨ

ਤਾਂ ਵੀ ਤੁਹਾਡੇ ਪ੍ਰਤੀਨਿਧੀ ਨੂੰ ਉਦੋਂ ਤੱਕ ਸਾਰੇ ਫ਼ੈਸਲਿਆਂ ਸੰਬੰਧੀ ਪੁੱਛਿਆ ਜਾਂਦਾ ਰਹੇਗਾ ਜਦ ਤੱਕ ਕਿ ਤੁਸੀਂ ਪ੍ਰਤੀਨਿਧਤਾ ਇਕਰਾਰਨਾਮੇ ਵਿੱਚ ਇਹ ਗੱਲ ਸਾਫ਼ ਨਹੀਂ ਕਰ ਦਿੰਦੇ ਕਿ ਜਿਹੜੇ ਫ਼ੈਸਲੇ ਅਡਵਾਂਸ ਡਾਇਰੈਕਟਿਵ ਦੇ ਅਧੀਨ ਲੈਣੇ ਹਨ, ਉਨ੍ਹਾਂ ਬਾਰੇ ਪ੍ਰਤੀਨਿਧੀ ਨੂੰ ਨਾ ਪੁੱਛਿਆ ਜਾਵੇ। ਤੁਹਾਡੇ ਪ੍ਰਤੀਨਿਧੀ ਲਈ ਤਾਂ ਵੀ ਜ਼ਰੂਰੀ ਹੈ ਕਿ ਉਹ ਫੈਸਲੇ ਕਰਦੇ ਹੋਏ ਤੁਹਾਡੇ ਅਡਵਾਂਸ ਡਾਇਰੈਕਟਿਵ ਨੂੰ ਤੁਹਾਡੀਆਂ ਇੱਛਾਵਾਂ ਦੇ ਤੌਰ ਤੇ ਲਵੇ।

ਇੱਕ ਪ੍ਰਤੀਨਿਧੀ ਜਾਂ ਅਡਵਾਂਸ ਡਾਇਰੈਕਟਿਵ ਤੋਂ ਬਗੈਰ, ਤੁਹਾਡੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨੂੰ ਕਿਸੇ ਅਜੇਹੇ ਵਿਅਕਤੀ ਦੀ ਪਛਾਣ ਕਰਨ ਦੀ ਲੋੜ ਪਵੇਗੀ ਜਿਹੜਾ ਤੁਹਾਡੇ ਲਈ ਫੈਸਲੇ ਕਰ ਸਕੇ। ਸਿਹਤ ਸੰਭਾਲ ਵਿੱਚ ਇਸ ਵਿਅਕਤੀ ਨੂੰ ਕੰਮ-ਚਲਾਊ ਫੈਸਲੇ ਲੈਣ ਵਾਲਾ ਬਦਲਵਾਂ ਵਿਅਕਤੀ ਕਿਹਾ ਜਾਂਦਾ ਹੈ। ਇਹ ਚੁਣਿਆ ਗਿਆ ਵਿਅਕਤੀ ਬੀ.ਸੀ. ਦੇ ਕਾਨੂੰਨ ਹੇਠ ਤੁਹਾਡੇ ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਵਜੋਂ ਯੋਗ ਠਹਿਰਾਏ ਜਾਣ ਲਈ ਸੂਚੀ ਵਿੱਚ ਪਹਿਲਾ ਵਿਅਕਤੀ ਹੋਵੇਗਾ।

ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀਆਂ ਬਾਰੇ

ਕੰਮ-ਚਲਾਊ ਫ਼ੈਸਲਾ ਲੈਣ ਵਾਲਾ ਬਦਲਵਾਂ ਵਿਅਕਤੀ - ਉਹ ਵਿਅਕਤੀ ਜਿਸ ਦੀ ਪਛਾਣ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀ ਦੁਆਰਾ ਉਸ ਸੂਚੀ ਵਿੱਚੋਂ ਕੀਤੀ ਜਾਂਦੀ ਹੈ ਜੋ ਕਾਨੂੰਨੀ ਤੌਰ ਤੇ ਜਾਇਜ਼ ਹੈ। ਬੀ.ਸੀ. ਦਾ ਕਾਨੂੰਨ ਸੰਭਾਵੀ ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀਆਂ ਦੀ ਸੂਚੀ ਨੂੰ ਪ੍ਰਭਾਸ਼ਿਤ ਕਰਦਾ ਹੈ ਤਾਂ ਜੋ ਸਾਰੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਕੋਲ ਲੋੜ ਪੈਣ ਤੇ ਉਹਨਾਂ ਲਈ ਫੈਸਲੇ ਲੈਣ ਵਾਲਾ ਕੋਈ ਹੋਵੇ।

ਤੁਹਾਡਾ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਾ ਇਸ ਸੂਚੀ ਵਿੱਚ ਹੇਠਾਂ ਦਰਜ ਕਿਸੇ ਵਿਅਕਤੀ ਤੱਕ ਤਾਂ ਹੀ ਜਾ ਸਕਦਾ ਹੈ ਜੇ ਸੂਚੀ ਵਿੱਚ ਉਸਤੋਂ ਉਪਰਲੇ ਸਾਰੇ ਵਿਅਕਤੀ ਉਪਲਬਧ, ਰਾਜ਼ੀ ਜਾਂ ਯੋਗ ਨਾ ਹੋਣ।

ਇੱਕ ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਦੀ ਚੋਣ ਨਹੀਂ ਕੀਤੀ ਜਾਂਦੀ ਜੇਕਰ ਤੁਸੀਂ:

  • ਇੱਕ ਪ੍ਰਤੀਨਿਧੀ (ਪੜਾਅ 2) ਨਿਯੁਕਤ ਕੀਤਾ ਹੈ ਜਿਹੜਾ ਲੋੜੀਂਦਾ ਫੈਸਲਾ ਕਰਨ ਲਈ ਉਪਲਬਧ ਅਤੇ ਅਧਿਕਾਰਤ ਹੈ; ਅਤੇ
  • ਇੱਕ ਅਡਵਾਂਸ ਡਾਇਰੈਕਟਿਵ (ਪੜਾਅ 3) ਬਣਾਇਆ ਹੈ ਜਿਹੜਾ ਲੋੜੀਂਦੀ ਖਾਸ ਤਰ੍ਹਾਂ ਦੀ ਸਿਹਤ ਸੰਭਾਲ ਨਾਲ ਨਜਿੱਠਦਾ ਹੈ.

ਕੰਮ-ਚਲਾਊ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀਆਂ ਦੀ ਸੂਚੀ

ਇਸ ਸੂਚੀ ਵਿੱਚ ਸ਼ਾਮਲ ਉਹ ਪਹਿਲਾ ਵਿਅਕਤੀ ਜਿਹੜਾ ਇਸ ਕੰਮ ਵਾਸਤੇ ਰਾਜ਼ੀ, ਉਪਲਬਧ ਅਤੇ ਯੋਗ ਹੋਵੇ, ਉਹ ਤੁਹਾਡਾ ਕੰਮ-ਚਲਾਊ ਫੈਸਲੇ ਲੈਣ ਵਾਲਾ ਬਦਲਵਾਂ ਵਿਅਕਤੀ ਹੋਵੇਗਾ:

  1. आपका/आपकी जीवनसाथी (ਸਮੇਤ ਕਾਮਨ-ਲਾਅ, ਸਮਲਿੰਗੀ ਸਾਥੀ, ਤੁਹਾਨੂੰ ਇਕੱਠੇ ਰਹਿੰਦਿਆਂ ਕਿੰਨਾ ਸਮਾਂ ਹੋਇਆ ਹੈ, ਇਸ ਦਾ ਕੋਈ ਮਹੱਤਵ ਨਹੀਂ ਹੈ)
  2. ਤੁਹਾਡੇ ਬੱਚਿਆਂ ਵਿਚੋਂ ਕੋਈ ਬੱਚਾ (ਬਰਾਬਰ ਦਾ ਦਰਜਾ)
  3. ਮਾਪੇ (ਬਰਾਬਰ ਦਾ ਦਰਜਾ)
  4. ਭਰਾ ਜਾਂ ਭੈਣ (ਬਰਾਬਰ ਦਾ ਦਰਜਾ)
  5. ਦਾਦਾ-ਦਾਦੀ, ਨਾਨਾ-ਨਾਨੀ (ਬਰਾਬਰ ਦਾ ਦਰਜਾ)
  6. ਪੋਤਾ/ਪੋਤੀ, ਦੋਹਤਾ/ਦੋਹਤੀ (ਬਰਾਬਰ ਦਾ ਦਰਜਾ)
  7. ਹੋਰ ਕੋਈ ਜਿਸ ਦਾ ਤੁਹਾਡੇ ਨਾਲ ਖ਼ੂਨ ਦਾ ਰਿਸ਼ਤਾ ਹੋਵੇ ਜਾਂ ਗੋਦ ਲਿਆ ਹੋਵੇ।
  8. ਕਰੀਬੀ ਦੋਸਤ
  9. ਕੋਈ ਵੀ ਵਿਅਕਤੀ ਜਿਹੜਾ ਵਿਆਹ ਉਪਰੰਤ ਤੁਹਾਡਾ ਰਿਸ਼ਤੇਦਾਰ ਬਣਿਆ ਹੋਵੇ (ਸਹੁਰਿਆਂ ਵੱਲੋਂ ਰਿਸ਼ਤੇਦਾਰ, ਮਤਰੇਏ ਮਾਪੇ ਜਾਂ ਮਤਰੇਏ ਬੱਚੇ)
  10. ਪਬਲਿਕ ਗਾਰਡੀਅਨ ਐਂਡ ਟਰਸਟੀ ਆਫ ਬੀ.ਸੀ. (ਪੀ ਜੀ ਟੀ) ਜਾਂ ਪੀ ਜੀ ਟੀ ਵੱਲੋਂ ਨਿਯੁਕਤ ਕੀਤਾ ਵਿਅਕਤੀ

ਕਿਸੇ ਨੂੰ ਤੁਹਾਡਾ ਕੰਮ-ਚਲਾਊ ਫ਼ੈਸਲਾ ਲੈਣ ਵਾਲਾ ਬਦਲਵਾਂ ਵਿਅਕਤੀ ਬਣਾਉਣ ਵਾਸਤੇ ਇਹ ਜ਼ਰੂਰੀ ਹੈ ਕਿ ਉਹ:

    • 19 ਸਾਲ ਦਾ ਜਾਂ ਇਸ ਤੋ ਵੱਧ ਉਮਰ ਦਾ ਹੋਵੇ।
    • ਫ਼ੈਸਲਾ ਲੈਣ ਦੇ ਯੋਗ ਹੋਵੇ।
    • ਤੁਹਾਡੇ ਨਾਲ ਕੋਈ ਵਿਵਾਦ ਨਾ ਹੋਵੇ।
    • ਪਿਛਲੇ ਸਾਲ ਵਿਚ ਤੁਹਾਡੇ ਨਾਲ ਸੰਪਰਕ ਵਿੱਚ ਹੋਵੇ।

ਤੁਹਾਡਾ ਸਿਹਤ-ਸੰਭਾਲ ਪ੍ਰਦਾਨ ਕਰਨ ਵਾਲਾ ਜਨਤਕ ਸਰਪ੍ਰਸਤ ਅਤੇ ਟਰੱਸਟੀਜ਼ (ਪਬਲਿਕ ਗਾਰਡੀਅਨ ਐਂਡ ਟਰੱਸਟੀਜ਼) ਨੂੰ ਸੰਪਰਕ ਕਰੇਗਾ ਜੇ :

  • ਸੂਚੀ ਵਿੱਚ ਦਿੱਤੇ ਗਏ ਲੋਕਾਂ ਵਿੱਚੋਂ ਕਿਸੇ ਤੱਕ ਵੀ ਪਹੁੰਚ ਨਾ ਹੋ ਸਕੇ ਜਾਂ ਕੋਈ ਇਸ ਦੀ ਯੋਗਤਾ ਨਾ ਰੱਖਦਾ ਹੋਵੇ, ਜਾਂ
  • ਸੂਚੀ ਵਿਚਲੇ ਦੋ ਬਰਾਬਰ ਪਦ ਵਾਲੇ ਵਿਅਕਤੀਆਂ ਵਿੱਚ ਵਿਵਾਦ ਹੋਵੇ ਅਤੇ ਸਿਹਤ-ਸੰਭਾਲ ਪ੍ਰਦਾਨ ਕਰਨ ਵਾਲਾ ਇਹ ਵਿਵਾਦ ਨਾ ਹੱਲ ਕਰ ਸਕੇ l

ਜਨਤਕ ਸਰਪ੍ਰਸਤ ਅਤੇ ਟਰੱਸਟੀਜ਼ (ਪਬਲਿਕ ਗਾਰਡੀਅਨ ਐਂਡ ਟਰੱਸਟੀਜ਼) ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਲੈਣ ਲਈ ‘ਤੇ ਜਾਓ l

Scroll to Top
Verified by MonsterInsights