ਅਡਵਾਂਸ ਕੇਅਰ ਪਲੈਨਿੰਗ
Advance Care Planning
ਅਡਵਾਂਸ ਕੇਅਰ ਪਲੈਨਿੰਗ ਇੱਕ ਪ੍ਰਕਿਰਿਆ ਹੈ:
- ਭਵਿੱਖ ਦੀ ਸਿਹਤ ਅਤੇ ਨਿੱਜੀ ਸੰਭਾਲ ਲਈ ਤੁਹਾਡੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ, ਇੱਛਾਵਾਂ ਅਤੇ ਨਿਰਦੇਸ਼ਾਂ ਬਾਰੇ ਸੋਚਣ ਦੀ, ਅਤੇ
- ਤੁਹਾਡੇ ਨਜ਼ਦੀਕੀਆਂ ਨਾਲ ਇਹਨਾਂ ਨੂੰ ਸਾਂਝਾ ਕਰਨ ਦੀ
ਇਸ ਨਾਲ ਤੁਸੀਂ ਇਹ ਵੀ ਚੁਣ ਸਕਦੇ ਹੋ ਕਿ ਜਦੋਂ ਤੁਸੀਂ ਆਪਣੀ ਸੰਭਾਲ ਬਾਰੇ ਕੋਈ ਫ਼ੈਸਲਾ ਲੈਣ ਤੋਂ ਅਸਮਰਥ ਹੋਵੋਗੇ ਤਾਂ ਇਹ ਕੌਣ ਲਵੇਗਾ।
ਅਡਵਾਂਸ ਕੇਅਰ ਪਲੈਨਿੰਗ ਇਸ ਗੱਲ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਕਿ ਤੁਹਾਡੀ ਸਹੀ ਦੇਖਭਾਲ ਹੋਵੇ, ਭਾਵੇਂ ਤੁਸੀਂ ਆਪ ਆਪਣੀ ਗੱਲ ਕਹਿਣ ਵਿੱਚ ਅਸਮਰੱਥ ਹੋ।
ਅਡਵਾਂਸ ਕੇਅਰ ਪਲੈਨ
Advance Care Plan
ਤੁਹਾਡੀ ਭਵਿੱਖ ਦੀ ਸਿਹਤ ਅਤੇ ਨਿੱਜੀ ਸੰਭਾਲ ਬਾਰੇ ਤੁਹਾਡੀਆਂ ਕਦਰਾਂ-ਕੀਮਤਾਂ, ਵਿਸ਼ਵਾਸਾਂ ਅਤੇ ਇੱਛਾਵਾਂ ਦਾ ਇੱਕ ਰਿਕਾਰਡ। ਤੁਹਾਡਾ ਫੈਸਲਾ ਕਰਨ ਵਾਲਾ ਬਦਲਵਾਂ ਵਿਅਕਤੀ ਇਸਦੀ ਉਦੋਂ ਵਰਤੋਂ ਕਰਦਾ ਹੈ ਜਦੋਂ ਤੁਸੀਂ ਆਪ ਫੈਸਲੇ ਲੈਣ ਦੇ ਯੋਗ ਨਹੀਂ ਹੁੰਦੇ ।
ਤੁਹਾਡੀ ਯੋਜਨਾ ਨੂੰ ਲਿਖਿਆ ਜਾ ਸਕਦਾ ਹੈ, ਆਡੀਓ / ਵੀਡੀਓ ਦੁਆਰਾ ਰਿਕਾਰਡ ਕੀਤਾ ਜਾਂ ਬੋਲਿਆ ਜਾ ਸਕਦਾ ਹੈ । ਤੁਸੀਂ ਲਿਖਤੀ ਕਾਨੂੰਨੀ ਦਸਤਾਵੇਜ਼ ਵੀ ਸ਼ਾਮਲ ਕਰ ਸਕਦੇ ਹੋ ਜਿਵੇਂ ਕਿ ਅਡਵਾਂਸ ਡਾਇਰੈਕਟਿਵ ਅਤੇ ਪ੍ਰਤੀਨਿਧਤਾ ਇਕਰਾਰਨਾਮਾ ।
ਅਡਵਾਂਸ ਡਾਇਰੈਕਟਿਵ
Advance Directive
ਇੱਕ ਕਾਨੂੰਨੀ ਦਸਤਾਵੇਜ਼ ਜੋ ਖਾਸ ਸਿਹਤ ਦੇਖਭਾਲ ਦੇ ਉਪਚਾਰਾਂ ਨੂੰ ਸਵੀਕਾਰਣ ਜਾਂ ਇਨਕਾਰ ਕਰਨ ਲਈ ਤੁਹਾਡੇ ਨਿਰਦੇਸ਼ਾਂ ਨੂੰ ਰਿਕਾਰਡ ਕਰਦਾ ਹੈ । ਇੱਕ ਅਡਵਾਂਸ ਡਾਇਰੈਕਟਿਵ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਨੂੰ ਉਸ ਸਮੇਂ ਨਿਰਦੇਸ਼ ਦਿੰਦਾ ਹੈ ਜਦੋਂ ਤੁਹਾਨੂੰ ਸਿਹਤ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਪਰ ਤੁਸੀਂ ਸਹਿਮਤੀ ਪ੍ਰਦਾਨ ਕਰਨ ਦੇ ਯੋਗ ਨਹੀਂ ਹੁੰਦੇ।
ਕਾਬਲ ਹੋਣਾ
Capable
ਸਿਹਤ ਸੰਭਾਲ ਵਿੱਚ, ਕਾਬਲ ਹੋਣ ਦਾ ਮਤਲਬ ਹੈ ਕਿ ਤੁਸੀਂ :
- ਪੇਸ਼ ਕੀਤੇ ਗਏ ਇਲਾਜ, ਇਸਦੇ ਉਦੇਸ਼, ਲਾਭ ਅਤੇ ਜੋਖਮਾਂ ਬਾਰੇ ਦਿੱਤੀ ਜਾਣਕਾਰੀ ਨੂੰ ਸਮਝ ਸਕਦੇ ਹੋ; ਅਤੇ
- ਉਹ ਇਲਾਜ ਕਰਾਉਣ ਦਾ ਫੈਸਲਾ (ਸਹਿਮਤੀ) ਜਾਂ ਉਸ ਇਲਾਜ ਤੋਂ ਇਨਕਾਰ ਕਰ ਸਕਦੇ ਹੋ।
ਤੁਸੀਂ ਬਿਮਾਰੀ, ਅਪਾਹਜਤਾ ਜਾਂ ਦੁਰਘਟਨਾ ਦੇ ਕਾਰਨ ਆਪਣੀ ਜ਼ਿੰਦਗੀ ਵਿੱਚ ਕਿਸੇ ਸਮੇਂ ਅਯੋਗ ਹੋ ਸਕਦੇ ਹੋ । ਇਹ ਆਰਜ਼ੀ ਜਾਂ ਸਥਾਈ ਤੌਰ ਤੇ ਹੋ ਸਕਦਾ ਹੈ।
ਕਾਬਲ ਹੋਣਾ ਜਾਂ ਨਾ ਹੋਣਾ ਅਕਸਰ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ ।
ਕਾਰਡੀਓ-ਪਲਮਨਰੀ ਰੀਸੱਸੀਟੇਸ਼ਨ
Cardio pulmonary resuscitation (CPR)
ਐਮਰਜੈਂਸੀ ਵਿੱਚ ਵਰਤੀ ਜਾਂਦੀ ਇੱਕ ਪ੍ਰਕਿਰਿਆ ਜਦੋਂ ਤੁਹਾਨੂੰ ਸਾਹ ਆਉਣਾ ਬੰਦ ਹੋ ਜਾਂਦਾ ਹੈ ਜਾਂ ਤੁਹਾਡੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੋਈ ਵਿਅਕਤੀ ਤੁਹਾਡੀ ਛਾਤੀ ਦਬਾਉਂਦਾ ਹੈ ਅਤੇ ਤੁਹਾਡੇ ਫੇਫੜਿਆਂ ਵਿੱਚ ਹਵਾ ਭਰਦਾ ਹੈ ਤਾਂ ਕਿ ਤੁਹਾਡੇ ਸਰੀਰ ਵਿੱਚ ਆਕਸੀਜਨ ਦੇ ਪ੍ਰਵਾਹ ਨੂੰ ਮੁੜ ਚਲਾਇਆ ਜਾ ਸਕੇ ।
ਸਹਿਮਤੀ
Consent
ਸਿਹਤ ਸੰਭਾਲ ਵਿੱਚ ਸਹਿਮਤੀ ਕਿਸੇ ਟੈਸਟ ਜਾਂ ਇਲਾਜ ਬਾਰੇ ਸਹਿਮਤ ਹੋਣਾ ਜਾਂ ਇਸਤੋਂ ਇਨਕਾਰ ਕਰਨਾ ਹੁੰਦਾ ਹੈ।
ਆਰਾਮ ਲਈ ਦੇਖਭਾਲ
Comfort Care
ਸਿਹਤ ਸੰਭਾਲ ਦੇ ਇਲਾਜ ਜਿਹੜੇ ਤੁਹਾਡੇ ਲੱਛਣਾਂ ਨੂੰ ਕਾਬੂ ਹੇਠ ਰੱਖਕੇ ਤੁਹਾਨੂੰ ਆਰਾਮ ਦਿਵਾਉਣ ‘ਤੇ ਕੇਂਦਰਿਤ ਕਰਦੇ ਹਨ।
ਆਰਾਮ ਲਈ ਦੇਖਭਾਲ ਹਮੇਸ਼ਾ ਕੀਤੀ ਜਾਂਦੀ ਹੈ, ਪਰ ਇਹ ਜ਼ਿੰਦਗੀ ਦੇ ਆਖਰੀ ਪੜਾਅ ਤੇ ਇੱਕੋ ਇੱਕ ਕੇਂਦਰਬਿੰਦੂ ਬਣ ਸਕਦੀ ਹੈ। ਇਸਦੀਆਂ ਉਦਾਹਰਣਾਂ ਵਿੱਚ ਸ਼ਾਮਲ ਹੈ ਦਵਾਈਆਂ ਦੀ ਵਰਤੋਂ ਨਾਲ ਦਰਦ, ਫਿਕਰ ਅਤੇ ਕਬਜ਼ ਨੂੰ ਘੱਟ ਕਰਨਾ।
ਕਮੇਟੀ
Committee
ਦੀ ਸੁਪਰੀਮ ਕੋਰਟ ਵੱਲੋਂ ਤੁਹਾਡੀ ਤਰਫੋਂ ਨਿੱਜੀ, ਡਾਕਟਰੀ, ਕਾਨੂੰਨੀ ਜਾਂ ਵਿੱਤੀ ਫੈਸਲੇ ਕਰਨ ਲਈ ਮੁਕੱਰਰ ਕੀਤਾ/ਕੀਤੇ ਵਿਅਕਤੀ।ਇਸ ਤਰਾਂ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਲਈ ਫੈਸਲੇ ਕਰਨ ਦੇ ਅਯੋਗ ਹੁੰਦੇ ਹੋ।
ਇੱਕ ਕਮੇਟੀ ਉਹਨਾਂ ਵਿਅਕਤੀਆਂ ਲਈ ਕੰਮ ਕਰਦੀ ਹੈ ਜਿਹਨਾਂ ਨੇ ਪਹਿਲਾਂ ਕਿਸੇ ਨੂੰ ਉਹਨਾਂ ਲਈ ਫੈਸਲੇ ਲੈਣ ਵਾਲੇ ਵਜੋਂ ਨਾਮਜ਼ਦ ਨਹੀਂ ਕੀਤਾ।
It is pronounced caw-mi-TEE
ਸਹਿਣਸ਼ੀਲ ਮੁਖਤਿਆਰਨਾਮਾ
Enduring Power of Attorney
ਇੱਕ ਕਾਨੂੰਨੀ ਦਸਤਾਵੇਜ਼ ਜਿਸਦੀ ਵਰਤੋਂ ਤੁਸੀਂ ਕਿਸੇ ਨੂੰ ਆਪਣੇ ਆਰਥਿਕ ਅਤੇ ਕਾਨੂੰਨੀ ਮਾਮਲਿਆਂ ਬਾਰੇ ਫੈਸਲੇ ਲੈਣ ਲਈ ਨਿਯੁਕਤ ਕਰਨ ਲਈ ਕਰ ਸਕਦੇ ਹੋ।ਤੁਸੀਂ ਕਿਸੇ ਨੂੰ ਨਿਯੁਕਤ ਕਰਨ ਦੇ ਯੋਗ ਹੋਣੇ ਚਾਹੀਦੇ ਹੋ। ਇੱਕ ਮੁਖਤਿਆਰਨਾਮੇ ਦੇ ਉਲਟ, ਇਹ ਤਾਂ ਵੀ ਕਿਰਿਆਸ਼ੀਲ ਰਹਿੰਦਾ ਹੈ ਭਾਵੇਂ ਤੁਸੀਂ ਸਮਰੱਥ ਨਹੀਂ ਹੋ।
ਪਰਿਵਾਰ
Family and friends
ਅਸੀਂ ਪਰਿਵਾਰ ਦੀ ਵਰਤੋਂ ਉਨ੍ਹਾਂ ਲੋਕਾਂ ਦਾ ਵਰਣਨ ਕਰਨ ਲਈ ਕਰਦੇ ਹਾਂ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਹਨ ਅਤੇ ਜਿਹਨਾਂ ‘ਤੇ ਤੁਸੀਂ ਭਰੋਸਾ ਕਰਦੇ ਹੋ। ਇਸ ਵਿੱਚ ਪਰਿਵਾਰ ਦੇ ਜੀਅ ਅਤੇ ਦੋਸਤ ਵੀ ਸ਼ਾਮਲ ਹੋ ਸਕਦੇ ਹਨ ।
ਸਿਹਤ ਸੰਭਾਲ
Health care
ਟੈਸਟ, ਨਿਰੀਖਣ, ਇਲਾਜ ਅਤੇ ਤੁਹਾਡੀ ਸਿਹਤ ਨਾਲ ਸੰਬੰਧਿਤ ਕਾਰਵਾਈਆਂ।
ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ
Health care provider
ਇੱਕ ਸਿਖਿਅਤ ਪੇਸ਼ਾਵਰ ਜੋ ਕਾਨੂੰਨੀ ਤੌਰ ਤੇ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ ।
ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀਆਂ ਉਦਾਹਰਣਾਂ ਵਿੱਚ ਇੱਕ ਡਾਕਟਰ, ਨਰਸ ਪ੍ਰੈਕਟੀਸ਼ਨਰ, ਨਰਸ ਜਾਂ ਸਮਾਜ ਸੇਵਕ ਸ਼ਾਮਲ ਹੁੰਦੇ ਹਨ ।
ਸੂਚਿਤ ਸਹਿਮਤੀ
Informed consent
ਜਦੋਂ ਤੁਸੀਂ ਕਿਸੇ ਇਲਾਜ ਦੇ ਉਦੇਸ਼, ਲਾਭਾਂ ਅਤੇ ਜੋਖਮਾਂ(ਖ਼ਤਰਿਆਂ) ਨੂੰ ਸਮਝਦੇ ਹੋ ਤਾਂ ਉਸ ਲਈ ਇਕਰਾਰਨਾਮਾ ।
ਜੀਵਨ ਵਧਾਉਣ ਲਈ ਇਲਾਜ
Life-prolonging treatments
ਅਜੇਹੇ ਇਲਾਜ ਜਿਹੜੇ ਤੁਹਾਡੇ ਇੱਕ ਜਾਂ ਵਧੇਰੇ ਅੰਗ ਖਰਾਬ ਹੋਣ ਜਾਂ ਕਿਸੇ ਗੰਭੀਰ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਵਾਧਾ ਕਰਦੇ ਹਨ। ਇਸ ਵਿੱਚ ਤੁਹਾਨੂੰ ਜਿਉਂਦੇ ਰੱਖਣ ਲਈ ਰੀਸੱਸੀਟੇਸ਼ਨ ਜਾਂ ਜੀਵਨ-ਸਹਾਇਤਾ ਸ਼ਾਮਲ ਨਹੀਂ ਹੁੰਦੀ।
ਇਸਦੀਆਂ ਉਦਾਹਰਣਾਂ ਵਿੱਚ ਕੈਂਸਰ ਲਈ ਰੇਡੀਏਸ਼ਨ ਅਤੇ ਕੀਮੋਥੈਰੇਪੀ, ਗੁਰਦਿਆਂ ਦੀ ਬਿਮਾਰੀ ਲਈ ਡਾਇਲੇਸਿਸ, ਫੀਡਿੰਗ ਟਿਊਬਾਂ ਸ਼ਾਮਲ ਹਨ।
ਜੀਵਨ-ਸਹਾਇਤਾ ਲਈ ਇਲਾਜ
Life-support treatments
ਇੱਕ ਜਾਂ ਵਧੇਰੇ ਮਹੱਤਵਪੂਰਣ ਅੰਗਾਂ ਦੇ ਖਰਾਬ ਹੋਣ ਤੋਂ ਬਾਅਦ ਜੀਵਨ-ਸਹਾਇਤਾ ਦੇਣ ਲਈ ਰੀਸੱਸੀਟੇਸ਼ਨ ਅਤੇ ਹੋਰ ਇਲਾਜ।ਇਨ੍ਹਾਂ ਇਲਾਜਾਂ ਤੋਂ ਬਗੈਰ ਤੁਹਾਡਾ ਸਰੀਰ ਕੰਮ ਨਹੀਂ ਕਰੇਗਾ।
ਉਦਾਹਰਣਾਂ ਵਿੱਚ ਕਾਰਡੀਓ-ਪਲਮਨਰੀ ਰੀਸੱਸੀਟੇਸ਼ਨ (ਸੀ ਪੀ ਆਰ) ਅਤੇ ਵੈਂਟੀਲੇਟਰਾਂ ਦੀ ਵਰਤੋਂ ਕਰਨਾ ਸ਼ਾਮਲ ਹਨ।
ਡਾਕਟਰੀ ਸਹਾਇਤਾ ਨਾਲ ਜੀਵਨ ਸਮਾਪਤੀ (ਮੇਡ)
Medical Assistance in Dying (MAiD)
ਡਾਕਟਰੀ ਸਹਾਇਤਾ ਨਾਲ ਜੀਵਨ ਸਮਾਪਤੀ (ਮੇਡ) ਉਹਨਾਂ ਯੋਗ ਮਰੀਜ਼ਾਂ ਲਈ ਉਪਲਬਧ ਇੱਕ ਡਾਕਟਰੀ ਤਰੀਕਾ ਹੈ ਜਿਹੜੇ ਆਪਣੀ ਮਰਜ਼ੀ ਨਾਲ ਅਤੇ ਕਿਸੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੀ ਸਹਾਇਤਾ ਨਾਲ ਆਪਣਾ ਜੀਵਨ ਖਤਮ ਕਰਨ ਦੀ ਇੱਛਾ ਰੱਖਦੇ ਹਨ।
ਇਲਾਜ ਦੇ ਕਾਰਜ-ਖੇਤਰ ਲਈ ਮੈਡੀਕਲ ਆਰਡਰ (ਮੋਸਟ)
Medical Orders for Scope of Treatment (MOST)
ਇੱਕ ਇਖਤਿਆਰੀ ਮੈਡੀਕਲ ਆਰਡਰ ਜਿਹੜਾ ਤੁਹਾਡੇ ਡਾਕਟਰ ਜਾਂ ਨਰਸ ਪ੍ਰੈਕਟੀਸ਼ਨ ਨਾਲ ਮੁਕੰਮਲ ਕੀਤਾ ਜਾਂਦਾ ਹੈ ਅਤੇ ਲਿਖਤੀ ਸਬੂਤ ਦਿੰਦਾ ਹੈ ਕਿ ਤੁਸੀਂ ਕਿਹੜੇ ਜੀਵਨ-ਸਹਾਇਤਾ ਇਲਾਜ ਕਰਾਉਣੇ ਚਾਹੁੰਦੇ ਹੋ ( ਸੀ ਪੀ ਆਰ ਸਮੇਤ), ਅਤੇ ਤੁਹਾਨੂੰ ਕਿਸ ਪੱਧਰ ਦੀ ਦੇਖਭਾਲ ਮਿਲਣੀ ਚਾਹੀਦੀ ਹੈ (ਮਿਸਾਲ ਦੇ ਤੌਰ ਤੇ, ਕੀ ਤੁਹਾਨੂੰ ਹਸਪਤਾਲ ਜਾਂ ਇਨਟੈਨਸਿਵ ਕੇਅਰ ਵਿੱਚ ਦਾਖਲ ਕੀਤਾ ਜਾਣਾ ਚਾਹੀਦਾ ਹੈ)।
ਇਹ ਆਮ ਤੌਰ ਤੇ ਹਸਪਤਾਲਾਂ ਅਤੇ ਕੇਅਰ ਹੋਮਾਂ ਵਿੱਚ ਸਿਹਤ ਸੰਭਾਲ ਕਰਨ ਵਾਲਿਆਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਵਰਤਿਆ ਜਾਂਦਾ ਹੈ ਕਿ ਤੁਹਾਡੀ ਤਰਜੀਹ ਦੇ ਇਲਾਜ ਕਿਹੜੇ ਹਨ, ਅਤੇ ਇਹ ਜਾਣਨ ਲਈ ਕਿ ਐਮਰਜੈਂਸੀ ਵੇਲੇ ਕੀ ਕੀਤਾ ਜਾਵੇ। ਇਹ ਸੂਚਿਤ ਸਹਿਮਤੀ ਦੀ ਥਾਂ ਨਹੀਂ ਲੈਂਦਾ।
ਮੈਡਿਕਅਲਰਟ ਕੰਗਨ (ਬਰੇਸਲੈਟ)
MedicAlert bracelet
ਮੈਡਿਕਅਲਰਟ ਕੰਗਨ ਨਾਲ ਸਭ ਤੋਂ ਪਹਿਲਾਂ ਰਿਸਪਾਂਡ ਕਰਨ ਵਾਲਿਆਂ ਨੂੰ ਤੁਹਾਡੀ ਪਹਿਲਾਂ ਤੋਂ ਮੌਜੂਦ ਕਿਸੇ ਬਿਮਾਰੀ, ਬੌਧਿਕ ਸਥਿਤੀ, ਦਵਾਈਆਂ ਜਾਂ ਕੋਈ ਐਲਰਜੀ ਦੇ ਬਾਰੇ ਜਾਣਨ ਵਿੱਚ ਸਹਾਇਤਾ ਮਿਲਦੀ ਹੈ l ਉਹ ਤੁਹਾਡੇ ਮੈਡਿਕਅਲਰਟ ਸਿਸਟਮ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਤੁਹਾਡਾ ਇਲਾਜ ਸ਼ੁਰੂ ਕਰ ਸਕਦੇ ਹਨ l
ਕੁਦਰਤੀ ਮੌਤ
Natural Death
ਜਦੋਂ ਅਡਵਾਂਸ ਕੇਅਰ ਪਲੈਨਿੰਗ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਹੈ, ਤਾਂ ਇਹ ਸ਼ਬਦ "ਕੁਦਰਤੀ ਮੌਤ ਦੀ ਇਜਾਜ਼ਤ ਦਿਓ" ਦੇ ਫੈਸਲੇ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਕੋਈ ਇਲਾਜ ਜਾਂ ਪ੍ਰਕਿਰਿਆ ਨਾ ਹੋਣ ਨਾਲ ਮੌਤ ਦੇ ਪਲ ਵਿੱਚ ਦੇਰੀ ਹੋ ਜਾਂਦੀ ਹੈ । ਇਹ ਸਿਰਫ ਤਾਂ ਲਾਗੂ ਹੁੰਦਾ ਹੈ ਜਦੋਂ ਮੌਤ ਕੁਦਰਤੀ ਕਾਰਨਾਂ ਜਿਵੇਂ ਕਿ ਉਮਰ, ਸਿਹਤ ਸਥਿਤੀ ਜਾਂ ਬਿਮਾਰੀ ਤੋਂ ਹੋਣ ਵਾਲੀ ਹੈ ।
ਨੋ-ਸੀ ਪੀ ਆਰ ਫਾਰਮ
No CPR Form
ਇੱਕ ਡਾਕਟਰੀ ਆਰਡਰ ਜਿਹੜਾ ਤੁਹਾਨੂੰ (ਜਾਂ ਜੇ ਤੁਸੀਂ ਯੋਗ ਨਾ ਹੋਵੇ ਤਾਂ ਤੁਹਾਡੇ ਫੈਸਲਾ ਕਰਨ ਵਾਲੇ ਬਦਲਵੇਂ ਵਿਅਕਤੀ ਨੂੰ) ਸੀ ਪੀ ਆਰ ਨੂੰ ਉਦੋਂ ਨਾਂਹ ਕਰਨ ਦੀ ਆਗਿਆ ਦਿੰਦਾ ਹੈ ਜੇ ਤੁਹਾਡੇ ਦਿਲ ਦੀ ਧੜਕਣ ਜਾਂ ਤੁਹਾਨੂੰ ਸਾਹ ਆਉਣਾ ਬੰਦ ਹੋ ਜਾਵੇ।
ਜੇ ਤੁਹਾਡੇ ਕੋਲ ਅਜੇਹਾ ਨੋ ਸੀ ਪੀ ਆਰ ਆਰਡਰ ਹੈ ਜਿਹੜਾ ਦਿਸਦਾ ਹੈ ਅਤੇ ਜਿਸ ‘ਤੇ ਦਸਤਖਤ ਕੀਤੇ ਹੋਏ ਹਨ, ਤਾਂ ਫਸਟ ਰਿਸਪੌਂਡਰ ਜਾਂ ਹੋਰ ਸਿਹਤ-ਸੰਭਾਲ ਕਰਨ ਵਾਲੇ ਤੁਹਾਨੂੰ ਸੀ ਪੀ ਆਰ ਨਹੀਂ ਦੇਣਗੇ।
ਅੰਗ ਦਾਨ
Organ donation
ਇੱਕ ਵਿਅਕਤੀ ਵਿੱਚੋਂ ਤੰਦਰੁਸਤ ਅੰਗਾਂ ਅਤੇ ਟਿਸ਼ੂਆਂ ਨੂੰ ਕੱਢਣਾ ਅਤੇ ਇਹਨਾਂ ਅੰਗਾਂ ਅਤੇ / ਜਾਂ ਟਿਸ਼ੂਆਂ ਨੂੰ ਕਿਸੇ ਹੋਰ ਵਿਅਕਤੀ ਵਿੱਚ ਰੱਖਣਾ ।
ਰੱਦ ਕਰਨ ਦਾ ਨੋਟਿਸ
Notice of Revocation
ਇੱਕ ਕਾਨੂੰਨੀ ਦਸਤਾਵੇਜ਼ ਜਿਹੜਾ ਤੁਹਾਨੂੰ ਕਿਸੇ ਹੋਰ ਵਿਅਕਤੀ ਨੂੰ ਤੁਹਾਡੀ ਤਰਫੋਂ ਕਾਰਵਾਈ ਕਰਨ ਲਈ ਪਹਿਲਾਂ ਦਿੱਤੀਆਂ ਮਨਜ਼ੂਰੀਆਂ ਨੂੰ ਰੱਦ ਕਰਨ ਦੀ ਆਗਿਆ ਦਿੰਦਾ ਹੈ।
ਅਡਵਾਂਸ ਕੇਅਰ ਪਲੈਨਿੰਗ ਵਿੱਚ ਤੁਸੀਂ ਕਿਸੇ ਪ੍ਰਤੀਨਿਧਤਾ ਇਕਰਾਰਨਾਮੇ ਨੂੰ ਰੱਦ ਕਰਨ ਲਈ ਰੱਦ ਕਰਨ ਦਾ ਨੋਟਿਸ ਵਰਤ ਸਕਦੇ ਹੋ।
ਨਿੱਜੀ ਦੇਖਭਾਲ ਦੇ ਫੈਸਲੇ
Personal care decisions
ਤੁਹਾਡੀ ਰੋਜ਼ਾਨਾ ਜ਼ਿੰਦਗੀ ਬਾਰੇ ਚੋਣਾਂ, ਜਿਵੇਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਖੁਰਾਕ, ਕੱਪੜੇ, ਸਫਾਈ ਅਤੇ ਗਤੀਵਿਧੀਆਂ।
ਪ੍ਰਤੀਨਿਧੀ
Representative
ਇੱਕ ਪ੍ਰਤੀਨਿਧਤਾ ਇਕਰਾਰਨਾਮੇ ਵਿੱਚ ਤੁਹਾਡੇ ਦੁਆਰਾ ਨਿਯੁਕਤ ਵਿਅਕਤੀ।
ਪ੍ਰਤੀਨਿਧਤਾ ਇਕਰਾਰਨਾਮਾ
Representation Agreement
ਇੱਕ ਕਾਨੂੰਨੀ ਦਸਤਾਵੇਜ਼ ਜਿਸ ਵਿੱਚ ਤੁਸੀਂ ਕਿਸੇ ਦਾ ਨਾਮ ਨਿਰਧਾਰਿਤ ਕਰਦੇ ਹੋ, ਉਸ ਨੂੰ ਇੱਕ ਪ੍ਰਤੀਨਿਧੀ ਕਹਿੰਦੇ ਹਨ, ਜੋ ਤੁਹਾਡੇ ਲਈ ਨਿੱਜੀ ਦੇਖਭਾਲ ਅਤੇ ਸਿਹਤ ਸੰਭਾਲ ਦੇ ਫੈਸਲੇ ਲੈਂਦਾ ਹੈ, ਜਦੋ ਤੁਸੀਂ ਇਹ ਫੈਸਲੇ ਆਪ ਨਹੀਂ ਲੈ ਸਕਦੇ ।
ਪ੍ਰਤੀਨਿਧਤਾ ਇਕਰਾਰਨਾਮੇ ਦੀਆਂ ਦੋ ਕਿਸਮਾਂ ਹਨ:
ਸੈਕਸ਼ਨ 9 ( ਐਨਹੈਂਸਡ ) - ਇੱਕ ਸਮਰੱਥ ਵਿਅਕਤੀ ਦੁਆਰਾ ਉਸਦੀ ਨਿੱਜੀ ਦੇਖਭਾਲ ਅਤੇ ਸਿਹਤ ਸੰਭਾਲ ਸੰਬੰਧੀ ਫੈਸਲੇ ਲੈਣ ਲਈ ਇੱਕ ਪ੍ਰਤੀਨਿਧੀ ਦਾ ਨਾਮ ਲੈਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਜੀਵਨ-ਸਹਾਇਤਾ ਅਤੇ ਜੀਵਨ ਵਧਾਉਣ ਲਈ ਇਲਾਜਾਂ ਬਾਰੇ ਫੈਸਲੇ ਸ਼ਾਮਲ ਹਨ ।
ਸੈਕਸ਼ਨ 7 (ਸਟੈਂਡਰਡ) - ਕਿਸੇ ਵਿਅਕਤੀ ਨੂੰ ਇੱਕ ਪ੍ਰਤੀਨਿਧੀ ਨਿਯੁਕਤ ਕਰਨ ਲਈ ਘੱਟ ਸਮਰੱਥਾ ਵਾਲੇ ਵਿਅਕਤੀ ਦੁਆਰਾ ਵਰਤਿਆ ਜਾ ਸਕਦਾ ਹੈ ਜੋ ਵਿਅਕਤੀ ਦੇ ਵਿੱਤੀ ਮਾਮਲਿਆਂ, ਕਾਨੂੰਨੀ ਮਾਮਲਿਆਂ, ਨਿੱਜੀ ਦੇਖਭਾਲ, ਅਤੇ ਨਾਬਾਲਗ ਅਤੇ ਪ੍ਰਮੁੱਖ ਸਿਹਤ ਦੇਖਭਾਲ ਦਾ ਰੁਟੀਨ ਪ੍ਰਬੰਧ ਪ੍ਰਦਾਨ ਕਰ ਸਕਦਾ ਹੈ ।
ਪਤੀ/ਪਤਨੀ
Spouse
ਤੁਹਾਡਾ ਪਤੀ ਜਾਂ ਪਤਨੀ, ਜਾਂ ਕੋਈ ਅਜਿਹਾ ਵਿਅਕਤੀ ਜਿਸ ਨਾਲ ਤੁਸੀਂ ਵਿਆਹ ਵਰਗੇ ਰਿਸ਼ਤੇ ਵਿੱਚ ਰਹਿ ਰਹੇ ਹੋ ।
ਸਿਹਤ ਸੰਭਾਲ ਦੇ ਫੈਸਲਿਆਂ ਲਈ, ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਅਤੇ ਤੁਹਾਡਾ ਪਤੀ ਜਾਂ ਪਤਨੀ ਕਿੰਨੇ ਸਮੇਂ ਤੋਂ ਇਕੱਠੇ ਰਹਿ ਰਹੇ ਹੋ ।
ਕੰਮ-ਚਲਾਊ ਫੈਸਲਾ ਕਰਨ ਵਾਲਾ ਬਦਲਵਾਂ ਵਿਅਕਤੀ
Temporary Substitute Decision Maker (TSDM)
ਕੋਈ ਵਿਅਕਤੀ ਜੋ ਤੁਹਾਡੀ ਸਿਹਤ ਸੰਭਾਲ ਦੇ ਫੈਸਲੇ ਲੈਂਦਾ ਹੈ ਜਦੋਂ ਤੁਸੀਂ ਸਹਿਮਤੀ ਨਹੀਂ ਦੇ ਸਕਦੇ । ਬੀ.ਸੀ. ਵਿੱਚ ਇੱਕ ਫੈਸਲਾ ਕਰਨ ਵਾਲੇ ਬਦਲਵੇਂ ਵਿਅਕਤੀ ਨੂੰ ਤੁਹਾਡੇ ਦੁਆਰਾ (ਇੱਕ ਪ੍ਰਤੀਨਿਧੀ), ਅਦਾਲਤ (ਕਮੇਟੀ) ਦੁਆਰਾ ਨਿਯੁਕਤ ਕੀਤਾ ਜਾ ਸਕਦਾ ਹੈ ਜਾਂ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ (ਅਸਥਾਈ ਫੈਸਲਾ ਕਰਨ ਵਾਲਾ ਬਦਲਵਾਂ ਵਿਅਕਤੀ (ਟੀਐਸਡੀਐਮ)) ਦੁਆਰਾ ਇੱਕ ਸੂਚੀ ਵਿੱਚੋਂ ਪਛਾਣਿਆ ਜਾ ਸਕਦਾ ਹੈ ।
ਫੈਸਲਾ ਕਰਨ ਵਾਲਾ ਬਦਲਵਾਂ ਵਿਅਕਤੀ
Substitute Decision Maker (SDM)
ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਦੁਆਰਾ ਕਿਸੇ ਵਿਅਕਤੀ ਨੂੰ ਪਛਾਣਿਆ (ਨਿਯੁਕਤ ਕੀਤਾ) ਜਾਂਦਾ ਹੈ, ਜੋ ਤੁਹਾਡੇ ਲਈ ਸਿਹਤ ਸੰਭਾਲ ਸੰਬੰਧੀ ਫੈਸਲੇ ਲੈ ਸਕੇ ਜੇ ਤੁਸੀਂ ਸਮਰੱਥ ਨਹੀਂ ਹੋ ਅਤੇ ਕੋਈ ਪ੍ਰਤੀਨਿਧੀ ਜਾਂ ਕਮੇਟੀ ਨਹੀਂ ਹੈ । ਬੀ.ਸੀ. ਦਾ ਕਾਨੂੰਨ ਇੱਕ ਸੂਚੀ ਪ੍ਰਦਾਨ ਕਰਦਾ ਹੈ ਜੋ ਪਰਿਭਾਸ਼ਤ ਕਰਦਾ (ਦਰਸਾਉਂਦਾ) ਹੈ ਕਿ ਤੁਹਾਡੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਨੂੰ ਤੁਹਾਡੇ ਲਈ ਸਿਹਤ-ਦੇਖਭਾਲ ਦੇ ਫੈਸਲੇ ਲੈਣ ਲਈ ਕਿਸ ਦੀ ਚੋਣ ਕਰਨੀ ਚਾਹੀਦੀ ਹੈ ।