ਐਡਵਾਂਸ ਕੇਅਰ ਪਲੈਨਿੰਗ ਕਿਉਂ ਕਰਦੇ ਹਾਂ?
ਗੰਭੀਰ ਬਿਮਾਰੀ ਜਾਂ ਸੱਟ ਸਾਡੇ ਵਿੱਚੋਂ ਕਿਸੇ ਨੂੰ ਵੀ ਕਿਸੇ ਸਮੇਂ ਲੱਗ ਸਕਦੀ ਹੈ. ਜੇ ਤੁਹਾਨੂੰ ਕੋਈ ਗੰਭੀਰ ਬਿਮਾਰੀ ਜਾਂ ਸੱਟ ਲੱਗੀ ਹੈ…
- ਜੇ ਤੁਸੀਂ ਆਪਣੇ ਲਈ ਬੋਲ ਨਹੀਂ ਸਕਦੇ,ਤਾਂ ਤੁਸੀਂ ਕਿਸ ਨੂੰ ਚਾਹੋਗੇ ਕਿ ਉਹ ਤੁਹਾਡੇ ਵਾਸਤੇ ਸਿਹਤ ਸੰਭਾਲ ਸੰਬੰਧੀ ਫੈਸਲੇ ਲਏ ?
- ਸਿਹਤ ਸੰਭਾਲ ਸੰਬੰਧੀ ਕਿਹੜੇ ਫੈਸਲੇ ਹਨ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਵਾਸਤੇ ਲੈਣ?
ਐਡਵਾਂਸ ਕੇਅਰ ਪਲੈਨਿੰਗ ਤੁਹਾਨੂੰ ਅਤੇ ਤੁਹਾਡੇ ਪਰਵਾਰ ਅਤੇ ਦੋਸਤਾਂ ਨੂੰ ਸਿਹਤ-ਸੰਭਾਲ ਅਤੇ ਨਿੱਜੀ ਸੰਭਾਲ ਦੇ ਫੈਸਲਿਆਂ ਦੀ ਤਿਆਰੀ ਵਿੱਚ ਮਦਦ ਕਰਦੀ ਹੈ,ਤਾਂ ਜੋ ਤੁਹਾਡੀ ਸੰਭਾਲ ਤੁਹਾਡੀਆਂ ਇੱਛਾਵਾਂ ਦੇ ਅਨੁਕੂਲ ਹੋਵੇl


ਐਡਵਾਂਸ ਕੇਅਰ ਪਲੈਨ ਹੋਣ ਦਾ ਮਤਲਬ ਹੈ ਕਿ ਜੇ ਤੁਹਾਡੇ ਨਾਲ ਕੁਝ ਵਾਪਰਦਾ ਹੈ ਤਾਂ ਤੁਸੀਂ ਉਸ ਵਾਸਤੇ ਤਿਆਰ ਹੋl
ਤੁਸੀਂ ਆਪਣੀ ਪੂਰੀ ਜ਼ਿੰਦਗੀ ਬਿਨਾ ਕਿਸੇ ਸਿਹਤ ਸੰਬੰਧੀ ਮੁਸ਼ਕਲ ਦੇ ਜੀਅ ਸਕਦੇ ਹੋ ਅਤੇ ਹੋ ਸਕਦਾ ਹੈ ਕਿ ਕਦੇ ਵੀ ਇਸ ਜਾਣਕਾਰੀ ਦੀ ਵਰਤੋਂ ਕਰਨ ਦੀ ਜ਼ਰੂਰਤ ਨਾ ਪਵੇ ਪਰ ਉਦੋਂ ਕੀ ਜੇ ਤੁਹਾਡੇ ਸਾਹਮਣੇ ਸਿਹਤ ਸੰਭਾਲ ਸੰਬੰਧੀ ਕੁੱਝ ਚੁਣੌਤੀਆਂ ਖੜੀਆਂ ਹੋ ਜਾਣ?
- ਤੁਹਾਨੂੰ ਆਪਣੇ ਆਪ ਨੂੰ ਬਿਹਤਰ ਜਾਣਨ ਅਤੇ ਤੁਹਾਡੇ ਲਈ ਕੀ ਮਹੱਤਵਪੂਰਣ ਹੈ, ਉਸ ਨੂੰ ਸਮਝਣ ਵਾਸਤੇ
- ਸਿਹਤ ਸੰਭਾਲ ਬਾਰੇ ਫੈਸਲਾ ਜੋ ਤੁਹਾਡੇ ਲਈ ਸਹੀ ਹੈ
- ਇਹ ਫੈਸਲਾ ਲੈਣ ਵਿੱਚ ਕਿ ਤੁਹਾਡੇ ਲਈ ਫੈਸਲੇ ਕੌਣ ਲੈ ਸਕਦਾ ਹੈ
- ਲੋੜ ਪੈਣ ਤੇ ਸਿਹਤ -ਸੰਭਾਲ ਸੰਬੰਧੀ ਮੁਸ਼ਕਲ ਫ਼ੈਸਲੇ ਲੈਣ ਲਈ ਤੁਹਾਨੂੰ ਤਿਆਰ ਕਰਨ ਵਾਸਤੇ
- ਉਹ ਸੰਭਾਲ ਲੈਣ ਵਾਸਤੇ ਜੋ ਤੁਹਾਡੇ ਲਈ ਸਹੀ ਹੈl
- ਜਿਹੜੇ ਲੋਕ ਤੁਹਾਡੀ ਸੰਭਾਲ ਵਿੱਚ ਸ਼ਾਮਲ ਹੋ ਸਕਦੇ ਹਨ, ਉਨ੍ਹਾਂ ਨੂੰ ਇਹ ਜਾਣਨ ਵਿੱਚ ਮਦਦ ਕਰਦੀ ਹੈ ਕਿ ਤੁਸੀਂ ਕੀ ਚਾਹੁੰਦੇ (ਜਾਂ ਨਹੀਂ ਚਾਹੁੰਦੇ) ਹੋ
- ਇਹ ਤੁਹਾਡੇ ਪਰਵਾਰ ਅਤੇ ਦੋਸਤਾਂ ਦੇ ਵਿਚਕਾਰ ਵਿਵਾਦ ਨੂੰ ਘਟਾ ਸਕਦੀ ਹੈ
- ਇਹ ਤੁਹਾਡੇ ਫੈਸਲਾ ਲੈਣ ਵਾਲੇ ਵਿਅਕਤੀ ਨੂੰ ਤੁਹਾਡੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਨਾਲ ਬਿਹਤਰ ਤਰੀਕੇ ਨਾਲ ਗੱਲਬਾਤ ਕਰਨ ਵਿੱਚ ਮਦਦ ਕਰਦੀ ਹੈ
- ਇਹ ਤੁਹਾਡੇ ਫੈਸਲਾ ਲੈਣ ਵਾਲੇ ਬਦਲਵੇਂ ਵਿਅਕਤੀ ਨੂੰ ਤੁਹਾਡੇ ਵਾਸਤੇ ਫੈਸਲੇ ਲੈਣ ਸਮੇਂ ਘੱਟ ਤਣਾਅ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਹ ਪੱਕਾ ਕਰਦੀ ਹੈ ਕਿ ਉਹ ਤੁਹਾਡੇ ਵਾਸਤੇ ਠੀਕ ਫੈਸਲੇ ਲੈ ਰਹੇ ਹਨ l
- ਜਦੋਂ ਤੁਸੀਂ ਆਪਣੇ ਵਾਸਤੇ ਸਿਹਤ ਸੰਭਾਲ ਸੰਬੰਧੀ ਫੈਸਲੇ ਨਹੀਂ ਲੈ ਸਕਦੇ, ਤਾਂ ਇਸ ਬਾਰੇ ਕਿਸ ਵਿਅਕਤੀ ਨਾਲ ਗੱਲ ਕਰਨੀ ਹੈ
- ਇਹ ਜਾਣਨ ਵਾਸਤੇ ਕਿ ਜੋ ਤੁਹਾਡੇ ਵਾਸਤੇ ਮਹੱਤਵਪੂਰਨ ਹੈ, ਉਹ ਤੁਹਾਡੇ ਸਿਹਤ ਸੰਭਾਲ ਸੰਬੰਧੀ ਫੈਸਲਿਆਂ ਵਿੱਚ ਦਿਸਦਾ ਹੈ ਤਾਂ ਕਿ ਉਹ ਇਹਨਾਂ ਫੈਸਲਿਆਂ ਦਾ ਸਮਰਥਨ ਅਤੇ ਇਹਨਾਂ ਨੂੰ ਲਾਗੂ ਕਰ ਸਕਣ l
- ਜੇ ਕੋਈ ਐਮਰਜੰਸੀ ਪੈਦਾ ਹੁੰਦੀ ਹੈ ਅਤੇ ਫੈਸਲੇ ਜਲਦੀ ਲੈਣੇ ਹੁੰਦੇ ਹਨ,ਤਾਂ ਇਹ ਕਿਸੇ ਵਿਵਾਦ ਨੂੰ ਪੈਦਾ ਹੋਣ ਤੋਂ ਬਚਾਉਂਦੀ ਹੈ ਅਤੇ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਿਆਂ ਨੂੰ ਵੀ ਤਸੱਲੀ ਰਹਿੰਦੀ ਹੈ ਕਿ ਉਹ ਤੁਹਾਡੀਆਂ ਇੱਛਾਵਾਂ ਦੇ ਅਨੁਕੂਲ ਹੀ ਤੁਹਾਡਾ ਇਲਾਜ ਕਰ ਰਹੇ ਹਨ

ਕਿਸ ਨੂੰ ਅਡਵਾਂਸ ਕੇਅਰ ਪਲੈਨਿੰਗ ਕਰਨੀ ਚਾਹੀਦੀ ਹੈ?
ਇੱਕ ਸ਼ਬਦ ਵਿੱਚ ਕਹੀਏ ਤਾਂ ……ਸਾਰਿਆਂ ਨੂੰ ! ਸਾਰੇ ਬਾਲਗਾਂ ਨੂੰ ਅਡਵਾਂਸ ਕੇਅਰ ਪਲਾਨਿੰਗ ਕਰਨੀ ਚਾਹੀਦੀ ਹੈ l
ਐਡਵਾਂਸ ਕੇਅਰ ਪਲੈਨਿੰਗ ਜਲਦੀ ਤੋਂ ਜਲਦੀ ਕਰਨਾ ਮਹੱਤਵਪੂਰਨ ਹੈ ਜੇ
- ਤੁਹਾਡੇ ਪਰਵਾਰਿਕ ਮੈਂਬਰ ਇਹ ਨਹੀਂ ਜਾਣਦੇ ਕਿ ਤੁਹਾਡੇ ਵਾਸਤੇ ਮਹੱਤਵਪੂਰਨ ਕੀ ਹੈ ਅਤੇ ਤੁਸੀਂ ਕਿਸ ਤਰ੍ਹਾਂ ਦੀ ਸੰਭਾਲ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ
- ਤੁਹਾਡੇ ਪਰਵਾਰ ਦੇ ਤੁਹਾਡੇ ਤੋਂ ਵੱਖਰੇ ਵਿਚਾਰ ਜਾਂ ਵਿਸ਼ਵਾਸ ਹਨ l
- ਤੁਹਾਨੂੰ ਲਗਦਾ ਹੈ ਕਿ ਤੁਹਾਡਾ ਪਰਵਾਰ ਤੁਹਾਡੇ ਸਿਹਤ-ਸੰਭਾਲ ਸੰਬੰਧੀ ਵਿਕਲਪਾਂ ਦਾ ਸਮਰਥਨ ਨਹੀਂ ਕਰੇਗਾ
- ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ,ਜਿਵੇਂ ਕਿ ਦਿਲ ਦੀ ਬਿਮਾਰੀ, ਕੈਂਸਰ, ਜਾਂ ਗੁਰਦਿਆਂ ਦੀ ਕੋਈ ਵੱਡੀ ਬਿਮਾਰੀ ਜਾਂ ਭੁੱਲਣ ਦੀ ਬਿਮਾਰੀ (ਡਿਮੈਂਸ਼ੀਆ)

ਤੁਹਾਨੂੰ ਅਡਵਾਂਸ ਕੇਅਰ ਪਲੈਨਿੰਗ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ ?
ਜਿੰਨੀ ਜਲਦੀ ਤੁਸੀਂ ਸ਼ੁਰੂ ਕਰੋਗੇ ਓਨਾ ਹੀ ਵਧੀਆ ਹੋਵੇਗਾ।
ਯਾਦ ਰੱਖੋ,ਐਡਵਾਂਸ ਕੇਅਰ ਪਲੈਨਿੰਗ ਇਕ ਵਾਰੀ ਕਰਨ ਦੀ ਚੀਜ਼ ਨਹੀਂ ਹੈ l
ਆਪਣੀ ਐਡਵਾਂਸ ਕੇਅਰ ਪਲੈਨ ਦੀ ਬਾਕਾਇਦਾ ਸਮੀਖਆਿ ਕਰੋ, ਅਤੇ ਆਪਣੇ ਪਰਵਾਰ,ਦੋਸਤਾਂ ਅਤੇ ਫੈਸਲੇ ਲੈਣ ਵਾਲੇ ਬਦਲਵੇਂ ਵਿਅਕਤੀ ਨੂੰ ਇਸ ਵਿੱਚ ਕੀਤੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਾਂ ਨਵਿਆਉਣ ਬਾਰੇ ਸੂਚਿਤ ਕਰੋ l ਖਾਸ ਤੌਰ ਤੇ, ਜੇ ਤੁਸੀਂ ਆਪਣੀ ਸਿਹਤ ਵਿੱਚ ਕੋਈ ਬਦਲਾਅ ਦੇਖ ਰਹੋ ਜਾਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਮਹੱਤਵਪੂਰਨ ਘਟਨਾ ਘਟੀ ਹੈ ਤਾਂ ਅਡਵਾਂਸ ਕੇਅਰ ਪਲੈਨ ਦੀ ਸਮੀਖਿਆ ਬਹੁਤ ਹੀ ਜ਼ਰੂਰੀ ਹੈ l